Interac sign-in service ਹਿੱਸਾ ਲੈਣ ਵਾਲੀਆਂ ਸਰਕਾਰੀ ਸੇਵਾਵਾਂ ਤੱਕ ਔਨਲਾਈਨ ਪਹੁੰਚ ਕਰਨ ਦਾ ਇੱਕ ਸੁਰੱਖਿਅਤ ਅਤੇ ਸੁਵਿਧਾਜਨਕ ਤਰੀਕਾ ਪੇਸ਼ ਕਰਦੀ ਹੈ। ਤੁਸੀਂ ਭਾਗ ਲੈਣ ਵਾਲੀ ਵਿੱਤੀ ਸੰਸਥਾ ਤੋਂ ਆਪਣੇ ਮੌਜੂਦਾ ਲੌਗਇਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰ ਸਕਦੇ ਹੋ, ਇੱਕ ਨਵਾਂ ਉਪਭੋਗਤਾ ਨਾਮ ਅਤੇ ਪਾਸਵਰਡ ਬਣਾਉਣ ਅਤੇ ਪ੍ਰਬੰਧਿਤ ਕਰਨ ਦੀ ਲੋੜ ਤੋਂ ਬਿਨਾਂ। (ਭਾਗ ਲੈਣ ਵਾਲੇ ਬੈਂਕਾਂ ਅਤੇ ਕ੍ਰੈਡਿਟ ਯੂਨੀਅਨਾਂ ਦੀ ਸੂਚੀ ਲਈ, ਇਸ ਪੰਨੇ ‘ਤੇ ਜਾਓ (ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ)।)
Interac sign-in service ਦੀ ਵਰਤੋਂ ਕਰਕੇ ਪਹੁੰਚ ਪ੍ਰਾਪਤ ਕਰਨ ਦਾ ਵਿਕਲਪ “ਸਾਈਨ-ਇਨ ਪਾਰਟਨਰ” ਲੌਗਇਨ ਵਿਕਲਪ ਤੇ ਨੈਵੀਗੇਟ ਕਰਕੇ ਸਰਕਾਰੀ ਸੇਵਾ ਵੈੱਬਸਾਈਟਾਂ ਦੇ ਸਾਈਨ-ਇਨ ਪੰਨੇ ‘ਤੇ ਪਾਇਆ ਜਾ ਸਕਦਾ ਹੈ। ਉੱਥੋਂ, ਤੁਹਾਨੂੰ ਪ੍ਰਕਿਰਿਆ ਸ਼ੁਰੂ ਕਰਨ ਲਈ Interac sign-in service ਪੰਨੇ ‘ਤੇ ਰੀਡਾਇਰੈਕਟ ਕੀਤਾ ਜਾਵੇਗਾ।
*ਨੋਟ ਕਰੋ ਕਿ ਪ੍ਰਦਰਸ਼ਿਤ ਚਿੱਤਰਾਂ ਅਤੇ ਉਪਭੋਗਤਾ ਸਕ੍ਰੀਨਾਂ ਸਿਰਫ ਵਿਆਖਿਆ ਦੇ ਉਦੇਸ਼ਾਂ ਲਈ ਹਨ।
ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਲੋੜ ਹੋਵੇਗੀ:
- ਇੱਕ ਭਾਗੀਦਾਰ ਵਿੱਤੀ ਸੰਸਥਾ ਦੇ ਨਾਲ ਇੱਕ ਕੈਨੇਡੀਅਨ ਬੈਂਕ ਖਾਤਾ
- ਤੁਹਾਡੀ ਵਿੱਤੀ ਸੰਸਥਾ ਵਲੋਂ ਔਨਲਾਈਨ ਬੈਂਕਿੰਗ ਤੱਕ ਪਹੁੰਚ
ਇੱਥੇ ਦਸਿਆ ਗਿਆ ਹੈ ਕਿ ਕੀ ਕਰਨਾ ਹੈ:
-
ਜੇਕਰ ਤੁਸੀਂ ਜਿਸ ਸਰਕਾਰੀ ਸੇਵਾ ‘ਤੇ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਲੌਗਇਨ ਵਿਕਲਪ ਵਜੋਂ Interac sign-in service ਦੀ ਪੇਸ਼ਕਸ਼ ਕਰਦੀ ਹੈ, ਤਾਂ ਸਾਈਨ-ਇਨ ਭਾਈਵਾਲ ਨਾਲ ਲੌਗਇਨ ਚੁਣੋ। (ਇਹ ਤੁਹਾਡੇ ਬੈਂਕ ਨਾਲ ਸਾਈਨ ਇਨ ਕਰੋ ਵੀ ਕਹਿ ਸਕਦਾ ਹੈ।)
-
ਪ੍ਰਦਾਨ ਕੀਤੀ ਸਾਈਨ-ਇਨ ਭਾਈਵਾਲਾਂ ਦੀ ਸੂਚੀ ਵਿੱਚੋਂ ਆਪਣੀ ਵਿੱਤੀ ਸੰਸਥਾ ਦੀ ਚੋਣ ਕਰੋ। ਫਿਰ ਤੁਹਾਨੂੰ ਤੁਹਾਡੀ ਚੁਣੀ ਗਈ ਵਿੱਤੀ ਸੰਸਥਾ ਦੇ ਲੌਗਇਨ ਪੰਨੇ ਤੇ ਰੀਡਾਇਰੈਕਟ ਕੀਤਾ ਜਾਵੇਗਾ।
-
ਇੱਕ ਵਾਰ ਜਦੋਂ ਤੁਹਾਡਾ ਵੈਬ ਬ੍ਰਾਊਜ਼ਰ ਤੁਹਾਨੂੰ ਤੁਹਾਡੀ ਵਿੱਤੀ ਸੰਸਥਾ ਦੇ sign-in ਪੰਨੇ ਤੇ ਰੀਡਾਇਰੈਕਟ ਕਰਦਾ ਹੈ, ਤਾਂ ਤੁਹਾਨੂੰ ਲੌਗਇਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਜਾਵੇਗਾ – Interac ਨੂੰ ਤਹਾਡੀ ਲੌਗਇਨ ਜਾਣਕਾਰੀ ਜਾਂ ਕਿਸੇ ਵਿੱਤੀ ਜਾਣਕਾਰੀ ਤੱਕ ਕੋਈ ਪਹੁੰਚ ਨਹੀਂ ਹੋਵੇਗੀ।
-
ਤੁਹਾਡੀ ਔਨਲਾਈਨ ਬੈਂਕਿੰਗ ਸੇਵਾ ਵਿੱਚ ਲੌਗਇਨ ਕਰਨ ਤੋਂ ਬਾਅਦ, ਕੁਝ ਸਰਕਾਰੀ ਸੇਵਾਵਾਂ ਨੂੰ ਹੋਰ ਪਹੁੰਚ ਦੇਣ ਤੋਂ ਪਹਿਲਾਂ ਮਲਟੀ-ਫੈਕਟਰ ਪ੍ਰਮਾਣੀਕਰਨ (MFA) ਦੀ ਲੋੜ ਹੋ ਸਕਦੀ ਹੈ। ਇਸ ਵਿੱਚ ਤੁਹਾਨੂੰ ਇੱਕ-ਵਾਰ ਕੋਡ ਪਾਉਣਾ ਸ਼ਾਮਿਲ ਹੋ ਸਕਦਾ ਹੈ ਜੋ ਤੁਹਾਡੀ ਚੋਣ ਦੇ ਆਧਾਰ ‘ਤੇ ਈਮੇਲ, ਫ਼ੋਨ ਕਾਲ ਜਾਂ ਟੈਕਸਟ ਸੁਨੇਹੇ ਰਾਹੀਂ ਦਿੱਤਾ ਜਾਵੇਗਾ।
ਜੇਕਰ ਤੁਸੀ ਪਹਿਲੀ ਵਾਰ Interac sign-in service ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਉਤਪਾਦ ਪਲੇਟਫਾਰਮ ਤੇ ਰੀਡਾਇਰੈਕਟ ਕੀਤਾ ਜਾਵੇਗਾ ਜਿੱਥੇ ਤੁਹਾਨੂੰ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਨਾ ਪਵੇਗਾ।
-
ਇੱਕ ਵਾਰ ਪ੍ਰਮਾਣੀਕਰਨ ਪ੍ਰਕਿਰਿਆ ਸਫਲ ਹੋ ਜਾਣ ਤੇ, ਤੁਹਾਨੂੰ ਇਸਦੀ ਵਰਤੋਂ ਸ਼ੁਰੂ ਕਰਨ ਲਈ ਸਰਕਾਰੀ ਸੇਵਾ ‘ਤੇ ਰੀਡਾਇਰੈਕਟ ਕੀਤਾ ਜਾਵੇਗਾ।
Interac Verified ਕੀ ਕਰ ਸਕਦਾ ਹੈ ਇਸ ਬਾਰੇ ਹੋਰ ਜਾਣਨ ਲਈ, ਇੱਥੇ ਕਲਿੱਕ ਕਰੋ (ਸਿਰਫ਼ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ)।